Ishtihaar by Shiv Kumar Batalvi Explained

Ishtihaar (ਇਸ਼ਤਿਹਾਰ) by Shiv Kumar Batalvi is a hauntingly beautiful poem.

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ // A girl, named love
ਗੁੰਮ ਹੈ-ਗੁੰਮ ਹੈ-ਗੁੰਮ ਹੈ // is lost
ਸਾਦ-ਮੁਰਾਦੀ ਸੋਹਣੀ ਫੱਬਤ // simple, dainty, a lovely sight
ਗੁੰਮ ਹੈ-ਗੁੰਮ ਹੈ-ਗੁੰਮ ਹੈ । // is lost

ਸੂਰਤ ਉਸ ਦੀ ਪਰੀਆਂ ਵਰਗੀ // She looks like an angel
ਸੀਰਤ ਦੀ ਉਹ ਮਰੀਅਮ ਲਗਦੀ // her temper, like Mary’s
ਹੱਸਦੀ ਹੈ ਤਾਂ ਫੁੱਲ ਝੜਦੇ ਨੇ // flowers bloom with her laughter
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ // a melody plays when she walks
ਲੰਮ-ਸਲੰਮੀ ਸਰੂ ਕੱਦ ਦੀ // tall like an oak tree
ਉਮਰ ਅਜੇ ਹੈ ਮਰ ਕੇ ਅੱਗ ਦੀ // youthful like a fire
ਪਰ ਨੈਣਾਂ ਦੀ ਗੱਲ ਸਮਝਦੀ । // but she knows the language of the eyes

ਗੁੰਮਿਆਂ ਜਨਮ ਜਨਮ ਹਨ ਹੋਏ // She’s been lost from many births ago
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ // but it feels like it was yesterday
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ // it feels as if it was today
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ // it seems like moments ago
ਹੁਣ ਤਾਂ ਮੇਰੇ ਕੋਲ ਖੜੀ ਸੀ // she stood with me
ਹੁਣ ਤਾਂ ਮੇਰੇ ਕੋਲ ਨਹੀਂ ਹੈ // and now she is gone
ਇਹ ਕੀਹ ਛਲ ਹੈ ਇਹ ਕੇਹੀ ਭਟਕਣ // what is this trick, this sorcery
ਸੋਚ ਮੇਰੀ ਹੈਰਾਨ ਬੜੀ ਹੈ // I can’t comprehend
ਨਜ਼ਰ ਮੇਰੀ ਹੈਰਾਨ ਬੜੀ ਹੈ // my eyes are in disbelief
ਚਿਹਰੇ ਦਾ ਰੰਗ ਫੋਲ ਰਹੀ ਹੈ // they look for her face
ਓਸ ਕੁੜੀ ਨੂੰ ਟੋਲ ਰਹੀ ਹੈ । // they long for her

ਸ਼ਾਮ ਢਲੇ ਬਾਜ਼ਾਰਾਂ ਦੇ ਜਦ // At dusk when in the bazaar
ਮੋੜਾਂ ‘ਤੇ ਖ਼ੁਸ਼ਬੂ ਉੱਗਦੀ ਹੈ // a scent grows
ਵਿਹਲ, ਥਕਾਵਟ, ਬੇਚੈਨੀ ਜਦ // weariness and uneasiness
ਚੌਰਾਹਿਆਂ ‘ਤੇ ਆ ਜੁੜਦੀ ਹੈ // kick in at the crossroads
ਰੌਲੇ ਲਿੱਪੀ ਤਨਹਾਈ ਵਿਚ // amidst the hustle and loneliness
ਓਸ ਕੁੜੀ ਦੀ ਥੁੜ ਖਾਂਦੀ ਹੈ // her absence gnaws at me
ਓਸ ਕੁੜੀ ਦੀ ਥੁੜ ਦਿਸਦੀ ਹੈ // I feel her deprivation

ਹਰ ਛਿਣ ਮੈਨੂੰ ਇਉਂ ਲੱਗਦਾ ਹੈ // Each moment
ਹਰ ਦਿਨ ਮੈਨੂੰ ਇਉਂ ਲੱਗਦਾ ਹੈ // each day, I feel
ਜੁੜੇ ਜਸ਼ਨ ਤੇ ਭੀੜਾਂ ਵਿਚੋਂ // in festivities and crowds
ਜੁੜੀ ਮਹਿਕ ਦੇ ਝੁਰਮਟ ਵਿਚੋਂ // in the chaos
ਉਹ ਮੈਨੂੰ ਆਵਾਜ਼ ਦਵੇਗੀ // she will call out to me
ਮੈਂ ਉਹਨੂੰ ਪਹਿਚਾਣ ਲਵਾਂਗਾ // I will recognize her
ਉਹ ਮੈਨੂੰ ਪਹਿਚਾਣ ਲਵੇਗੀ // she will acknowledge me
ਪਰ ਇਸ ਰੌਲੇ ਦੇ ਹੜ੍ਹ ਵਿਚੋਂ // but in this bedlam
ਕੋਈ ਮੈਨੂੰ ਆਵਾਜ਼ ਨਾ ਦੇਂਦਾ // no one calls my name
ਕੋਈ ਵੀ ਮੇਰੇ ਵੱਲ ਨਾ ਵਿੰਹਦਾ // no one spots me
ਪਰ ਖ਼ੌਰੇ ਕਿਉਂ ਟਪਲਾ ਲੱਗਦਾ // but this delusion
ਪਰ ਖ਼ੌਰੇ ਕਿਉਂ ਝਉਲਾ ਪੈਂਦਾ // this deception remains
ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ, // every day in every crowd
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ // her silhouette crosses me by
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ // but I never see her
ਗੁੰਮ ਗਈ ਮੈਂ ਓਸ ਕੁੜੀ ਦੇ // I am lost
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ // in her countenance
ਉਸ ਦੇ ਗ਼ਮ ਵਿਚ ਘੁਲਦਾ ਰਹਿੰਦਾ // I dissolve in her sorrow
ਉਸ ਦੇ ਗ਼ਮ ਵਿਚ ਖੁਰਦਾ ਜਾਂਦਾ । // I erode in her melancholy

ਓਸ ਕੁੜੀ ਨੂੰ ਮੇਰੀ ਸੌਂਹ ਹੈ // I call out to her in my name
ਓਸ ਕੁੜੀ ਨੂੰ ਸਭ ਦੀ ਸੌਂਹ ਹੈ // I call out to her in everyone’s name
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ // I call out to her in the world’s name
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ // I call out to her in God’s name
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ // if she sees or hears me
ਜਿਊਂਦੀ ਜਾਂ ਉਹ ਮਰ ਰਹੀ ਹੋਵੇ // if she lives or dies
ਇਕ ਵਾਰੀ ਆ ਕੇ ਮਿਲ ਜਾਵੇ // come see me once
ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ // don’t sully my devotion
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ // lest I can’t live
ਗੀਤ ਕੋਈ ਲਿਖਿਆ ਨਾ ਜਾਂਦਾ // nor can I write

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ // A girl, named love
ਗੁੰਮ ਹੈ-ਗੁੰਮ ਹੈ-ਗੁੰਮ ਹੈ // is lost
ਸਾਦ-ਮੁਰਾਦੀ ਸੋਹਣੀ ਫੱਬਤ // simple, dainty, a lovely sight
ਗੁੰਮ ਹੈ-ਗੁੰਮ ਹੈ-ਗੁੰਮ ਹੈ । // is lost